ਜ਼ਿੰਮੇਵਾਰੀ
ਭੂਆ ਦੇ ਮੁੰਡੇ ਦਾ ਵਿਆਹ ਤੇ ਮੈਨੂੰ ਗੋਡੇ ਗੋਡੇ ਚਾਅ! ਨੱਚਦੇ ਟੱਪਦੇ ਜਦੋਂ ਅਸੀਂ ਬਰਾਤ ਨਾਲ ਹਾਲ ਦੇ ਅੰਦਰ ਦਾਖ਼ਲ ਹੋਏ ਤੇ ਦੋ ਘੜੀਆਂ ਥਕਾਨ ਉਤਾਰਨ ਲਈ ਬੈਠ ਗਏ। ਮੁੰਡੇ ਵਾਲਿਆਂ ਨੂੰ ਆਇਆ ਵੇਖ ਸਾਰੇ ਵੇਟਰ ਕੋਈ ਨਾ ਕੋਈ ਡਿਸ਼ ਲੈਕੇ ਮੁਹਰੇ ਆ ਖਲੋਤੇ। ਮੈਂ ਵੀ ਆਪਣੀ ਭੂਆ ਨਾਲ ਬੈਠੀ 'ਜੈ ਮਾਲਾ' ਹੋਣ ਦੀ ਉਡੀਕ ਕਰਨ ਲੱਗੀ। ਉਸੇ ਵੇਲੇ ਇਕ ਵੇਟਰ ਜੂਸ ਲੈਕੇ ਮੇਰੇ ਸਾਹਮਣੇ ਆਇਆ। ਮੇਰਾ ਹੱਥ ਗਿਲਾਸ ਫੜਨ ਦੀ ਥਾਂ ਉਸ ਚਿਹਰੇ ਵਲ ਤੱਕਦਾ ਰਹਿ ਗਿਆ। ਦੋ ਪਲਾਂ ਲਈ ਮੈਂ ਆਪਣੇ ਅਧਿਆਪਨ ਕਿੱਤੇ ਚ ਵਾਪਸ ਪਰਤ ਗਈ......"ਅੱਜ ਫਿਰ ਮਹਿਕਦੀਪ ਨਹੀਂ ਆਇਆ! ਕਿੰਨੀਆਂ ਛੁੱਟੀਆਂ ਕਰਦਾ ਹੈ ਇਹ ਮੁੰਡਾ! ਮੈਂ ਇਸਦਾ ਨਾਂ ਕੱਟ ਦੇਣਾ ਹੁਣ। ਕਿੰਨਾ ਗੈਰ- ਜ਼ਿੰਮੇਵਾਰ ਮੁੰਡਾ ਹੈ!!" ਮੇਰੀ ਭੂਆ ਨੇ ਮੈਂਨੂੰ ਹਿਲਾਉਂਦੇ ਹੋਏ ਕਿਹਾ," ਕਿੱਥੇ ਗੁਆਚ ਗਈ! ਮੁੰਡਾ ਜੂਸ ਪੁੱਛ ਰਿਹਾ।" ਮਹਿਕਦੀਪ ਤੇ ਮੈਂ ਇੱਕ ਦੂਜੇ ਵੱਲ ਕਿੰਨੀ ਦੇਰ ਅਣਪਛਾਤੇ ਬੰਦਿਆ ਵਾਂਗ ਨਜ਼ਰਾਂ ਛੁਪਾਉਂਦੇ ਰਹੇ। ਜਿਵੇਂ ਉਹ ਆਪਣੀ ਅਧਿਆਪਕ ਅੱਗੇ ਆਪਣੀ ਬੇਬਸੀ ਦੱਸ ਰਿਹਾ ਹੋਵੇ ਤੇ ਮੈਂ ਸ਼ਾਇਦ ਉਹਨੂੰ ਆਪਣੇ ਘਰ ਦੇ ਬੋਝ ਨੂੰ ਚੁੱਕ ਰਿਹਾ ਇੱਕ ਜਿੰਮੇਵਾਰ ਪਰ ਮਜਬੂਰ ਵਿਦਿਆਰਥੀ ਸਮਝ ਰਹੀ ਸਾਂ।
Perfect getaway
ReplyDelete👌👌👌
Delete